ਦਸ ਸਿੱਖ ਗੁਰੂਆਂ ਦੇ ਨਾਂ-Names of ten gurus of sikhs

Ten Gurus of Sikhs

Name-of-Sikh-Guru
ਸਿੱਖ ਧਰਮ ਵਿੱਚ ਦਸ ਗੁਰੂ ਸਾਹਿਬਾਨ ਹੋਏ ਹਨ। ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬਾਨ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਿੱਖ ਧਰਮ ਦੇ ਆਖਰੀ ਗੁਰੂ ਸਾਹਿਬਾਨ ਸਨ। ਇਸ ਤੋਂ ਇਲਾਵਾ ਸਿੱਖ ਧਰਮ ਵਿਚ 8 ਹੋਰ ਗੁਰੂ ਸਾਹਿਬਾਨ ਹੋਏ ਹਨ ਜਿਨ੍ਹਾਂ ਬਾਰੇ ਦੱਸਿਆ ਗਿਆ ਹੈ।

1.ਗੁਰੂ ਨਾਨਕ ਦੇਵ ਜੀ ਦਾ ਜਨਮ ਕਾਰਤਿਕ ਪੂਰਨਮਾ ਨੂੰ 15 ਸਤੰਬਰ 1469 ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਅਸਥਾਨ ਤਲਵੰਡੀ ਸੀ। ਹੁਣ ਇਹ ਥਾਂ ਪਾਕਿਸਤਾਨ ਵਿਚ ਹੈ ਇਸ ਨੂੰ ਨਨਕਾਣਾ ਸਾਹਿਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ  22 ਸਤੰਬਰ 1539 ਵਿੱਚ ਕਰਤਾਰਪੁਰ ਵਿੱਚ ਜੋਤੀ ਜੋਤ ਸਮਾ ਗਏ ਸੀ।

2.ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਸਾਹਿਬਾਨ ਹੋਏ ਹਨ। ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਸਾਹਿਬਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਅਦ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੁਜੇ ਗੁਰੂ ਹੋਏ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਗੁਰੂ ਅੰਗਦ ਦੇਵ ਜੀ ਦਾ ਜਨਮ 10 ਅਪ੍ਰੈਲ 1504 ਵਿੱਚ ਪੰਜਾਬ ਦੇ ਮੁਕਤਸਰ ਵਿੱਚ ਹੋਇਆ ਸੀ। ਗੁਰੂ ਅੰਗਦ ਦੇਵ ਜੀ 8 ਅਪ੍ਰੈਲ 1552 ਵਿੱਚ  ਅੰਮ੍ਰਿਤਸਰ ਦੇ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ ਸੀ।

style="text-align: justify;">3.ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ। ਗੁਰੂ ਅਮਰਦਾਸ ਜੀ ਦਾ ਜਨਮ 15 ਮਈ 1479 ਵਿੱਚ ਪੰਜਾਬ ਵਿੱਚ ਹੋਇਆ ਸੀ। ਗੁਰੂ ਅਮਰਦਾਸ ਜੀ 10 ਸਤੰਬਰ 1574 ਈਸਵੀ ਵਿਚ ਜੋਤੀ-ਜੋਤ ਸਮਾ ਗਏ ਸਨ।

4.ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਵਿਚ ਪੰਜਾਬ ਦੇ ਲਾਹੌਰ ਵਿੱਚ ਹੋਇਆ ਸੀ ਹੁਣ ਪਾਕਿਸਤਾਨ ਵਿਚ ਹੈ। 1 ਸਤੰਬਰ 1581 ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਸਨ।‌

ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਦੇ ਨਾਂ

5.ਗੁਰੂ ਅਰਜੁਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਸਨ। ਬਿਨੁ ਸਿਮਰਨ ਜੋ ਸਾਹਿਬਾਨ ਦਾ ਜਨਮ 15 ਅਪ੍ਰੈਲ 1563 ਵਿੱਚ ਗੋਬਿੰਦਵਾਲ ਵਿਖੇ ਤਰਨਤਾਰਨ ਵਿਚ ਹੋਇਆ ਸੀ। 30 ਮਈ 1606 ਮ ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਲਾਹੌਰ ਵਿਚ ਜੋਤੀ ਜੋਤ ਸਮਾ ਗਏ ਸੀ। ਗੁਰੂ ਰਾਮਦਾਸ ਜੀ ਦੇ ਇੱਕ ਪੁੱਤਰ ਹੋਏ ਸਨ ਜਿਨ੍ਹਾਂ ਦਾ ਨਾਮ ਗੁਰੂ ਹਰਗੋਬਿੰਦ ਸਿੰਘ ਜੀ ਸੀ। ਜੋ ਅੱਗੇ ਚੱਲ ਕੇ ਸਿੱਖਾਂ ਦੇ ਛੇਵੇਂ ਗੁਰੂ ਬਣੇ ਸਨ।

6.ਗੁਰੂ ਹਰਗੋਬਿੰਦ ਸਿੰਘ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ। ਗੁਰੂ ਸਾਹਿਬਾਨ ਦਾ ਜਨਮ 19 ਜੂਨ 1595 ਗੁਰੂ ਕੀ ਵਡਾਲੀ ਅੰਮ੍ਰਿਤਸਰ ਪੰਜਾਬ ਵਿਚ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜੁਨ ਦੇਵ ਜੀ ਦੇ ਸੁਪੁੱਤਰ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਸਿੱਖ ਗੁਰੂ ਬਣੇ ਜਿੰਨ੍ਹਾਂ ਨੇ ਲੜਾਈਆਂ ਵਿਚ ਭਾਗ ਲਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਨਾਂ ਦੀ ਦੋ ਤਲਵਾਰਾਂ ਪਹਿਨੀਆਂ ਹੋਈਆਂ ਸਨ। 29 ਮਾਰਚ 1664 ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਸੀ।

7.ਗੁਰੂ ਹਰਿਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਹੋਏ ਸਨ। ਗੁਰੂ ਸਾਹਿਬ ਜੀ ਦਾ ਜਨਮ 26 ਜਨਵਰੀ 1630 ਈਸਵੀ ਵਿੱਚ ਹੋਇਆ ਸੀ। ਗੁਰੂ ਸਾਹਿਬ ਦਾ ਜਨਮ ਕੀਰਤਪੁਰ ਸਾਹਿਬ, ਰੂਪਨਗਰ ਪੰਜਾਬ ਵਿੱਚ ਹੋਇਆ ਸੀ। ਗੁਰੂ ਸਾਹਿਬਾਨ 16 ਅਕਤੂਬਰ 1661 ਵਿੱਚ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ ਸਨ।

8.ਗੁਰੂ ਹਰਿ ਕਿਸ਼ਨ ਜੀ ਦਾ ਜਨਮ 17 ਜੁਲਾਈ 1656 ਵਿੱਚ ਹੋਇਆ ਸੀ। ਕਿਰਤਪੁਰ ਸ਼ਿਵਾਲਿਕ ਹਿਲਜ ਵਿੱਚ ਹੋਇਆ ਸੀ। ਉਹਨਾਂ ਦੇ ਬਚਪਨ ਦਾ ਨਾਂ ਬਾਲ ਗੁਰੂ ਸੀ। ਗੁਰੂ ਜੀ ਦੇ ਪਿਤਾ ਦਾ ਨਾਂ ਹਰਰਾਏ ਅਤੇ ਮਾਤਾ ਦਾ ਨਾ ਕ੍ਰਿਸ਼ਨਾ ਸੀ। ਗੁਰੂ ਸਾਹਿਬਾਨ 16 ਅਪ੍ਰੈਲ 1664 ਈਸਵੀਂ ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ ਸਨ.

9.ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਸਨ। ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਵਿੱਚ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਸੀ।  ਗੁਰੂ ਤੇਗ ਬਹਾਦਰ ਜੀ ਦੇ ਮਾਤਾ ਦਾ ਨਾਂ ਨਾਨਕੀ ਸੀ ਤੇ ਪਿਤਾ ਦਾ ਨਾਂ ਗੁਰੂ ਹਰਗੋਬਿੰਦ ਸਿੰਘ ਜੀ। ਗੁਰੂ ਸਾਹਿਬ ਜੀ 11 ਨਵੰਬਰ 1675 ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ ਸਨ।

10.ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਸਨ। ਗੁਰੂ ਸਾਹਿਬ ਜੀ ਦਾ ਜਨਮ 22 ਦਸੰਬਰ 1666 ਵਿੱਚ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ ਸੀ। ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਜੀ ਦਾ ਨਾਂ ਮਾਤਾ ਦਾ ਨਾਂ ਮਾਤਾ ਗੁਜਰੀ ਸੀ।

Post a Comment

Previous Post Next Post